Search This Blog

Sunday, November 14, 2010

ਸੰਤ ਭਿੰਡਰਾਂ ਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ’ਤੇ ਸੈਮੀਨਾਰ


Date: Jun 01, 2008
» Mail This News To Friend
» Post Your Comment
» Read Reader's Comments

ਚੰਡੀਗੜ੍ਹ, 31 ਮਈ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵਲੋਂ ਸਪੋਕਸਮੈਨ ਦੇ ਦਫ਼ਤਰ ਵਿਚ ਭੇਜੇ ਇਕ ਬਿਆਨ ’ਚ ਦਸਿਆ ਗਿਆ ਹੈ ਕਿ ਦਲ ਨੇ ਅੱਜ ਚੰਡੀਗੜ੍ਹ ਦੇ ਲਾਅ ਭਵਨ ’ਚ ਇਕ ਸੈਮੀਨਾਰ ਕਰਵਾਇਆ (ਸਪੋਕਸਮੈਨ ਨੂੰ ਪਹਿਲਾਂ ਕੋਈ ਸੂਚਨਾ ਨਹੀਂ ਭੇਜੀ ਗਈ)। ਬਿਆਨ ਰਾਹੀਂ ਦਸਿਆ ਕਿ ਸੈਮੀਨਾਰ ’ਚ ਯੂ.ਐਨ.ਆਈ. ਦੇ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ, ‘‘ਭਾਰਤੀ ਮੀਡੀਆ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖ਼ਸੀਅਤ ਦਾ ਚਰਿੱਤਰਹਰਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਮੌਜੂਦਾ ਸਮੇਂ ’ਚ ਵੀ ਭਾਰਤੀ ਮੀਡੀਆ ’ਚ ਬਹੁਗਿਣਤੀ ਦਾ ਗ਼ਲਬਾ ਪੈ ਚੁਕਾ ਹੈ। ਘੱਟ ਗਿਣਤੀ ਕੌਮ ਅਤੇ ਸੰਘਰਸ਼ਸ਼ੀਲ ਧਿਰਾਂ ਦੁਆਰਾ ਕੀਤੇ ਜਾਂਦੇ ਸੰਘਰਸ਼ਾਂ ਨੂੰ ਮੀਡੀਆ ’ਚ ਦਬਾ ਦਿਤਾ ਜਾਂਦਾ ਹੈ ਜਾਂ ਗ਼ਲਤ ਰੰਗਤ ਦੇ ਦਿਤੀ ਜਾਂਦੀ ਹੈ।’’ ਉਨ੍ਹਾਂ ਅਜਿਹੀਆਂ ਕਈ ਉਦਾਹਰਣਾਂ ਪੇਸ਼ ਕੀਤੀਆਂ, ਜਿਨ੍ਹਾਂ ਵਿਚ ਇਹ ਗੱਲ ਉੁਭਰ ਕੇ ਸਾਹਮਣੇ ਆਈ ਕਿ ਭਾਰਤੀ ਮੀਡੀਆ ਨੇ ਸੰਤਾਂ ਦੀ ਸ਼ਖ਼ਸੀਅਤ ਨੂੰ ਦਾਗ਼ਦਾਰ ਕਰਨ ਲਈ ਕੋਈ ਮੌਕਾ ਨਹੀਂ ਖੁੰਝਾਇਆ। ਸ. ਗੁਰਤੇਜ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਗ਼ਰੀਬ ਮਜਲੂਮ ਦੇ ਹੱਕ ਵਿਚ ਅਤੇ ਜਬਰ ਜ਼ੁਲਮ ਵਿਰੁਧ ਸੰਘਰਸ਼ ਕਰਨ ਲਈ ਪ੍ਰੇਰਨਾ ਦਿੰਦੇ ਹਨ ਅਤੇ ਇਹੋ ਹੀ ਸੰਤ ਭਿੰਡਰਾਂ ਵਾਲਿਆਂ ਨੇ ਕੀਤਾ। ਜਦੋਂ ਸੰਤਾ ਨੇ ਵੇਖਿਆ ਕਿ 1947 ਪਿਛੋਂ ਲਗਾਤਾਰ ਸਿੱਖ ਹੱਕਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਇਸ ਵਾਸਤੇ ਜੰਗ ਕੀਤੀ। ‘‘ਸੰਤ ਭਿੰਡਰਾਂ ਵਾਲੇ ਹੀ ਸਹੀ ਰੂਪ ’ਚ ਸਿੱਖ ਸੰਤ ਸਨ ਅਤੇ ਅਜੋਕੇ ‘ਸੰਤ’ ਉਨ੍ਹਾਂ ਦੀ ਬਿਲਕੁਲ ਵੀ ਬਰਾਬਰੀ ਨਹੀਂ ਕਰ ਸਕਦੇ।’’ ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਅਪਣੀ ਸਿਆਸਤ ਨੂੰ ਸੰਤਾਂ ਦੁਆਰਾ ਕੀਤੇ ਕੰਮਾਂ ਵਿਚੋਂ ਵੇਖਣ। ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਕਵੀ ਅਤੇ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਆਉਣ ਵਾਲੇ ਸਮੇਂ ਦੀ ਪਹਿਲਾਂ ਹੀ ਜਾਣਕਾਰੀ ਸੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਤਕਨੀਕੀ ਤੌਰ ਤਰੀਕਿਆਂ ਰਾਹੀਂ ਨਹੀਂ ਨਾਪਿਆ ਜਾ ਸਕਦਾ ਕਿਉਂਕਿ ਉਹ ਰੂਹਾਨੀ ਸ਼ਖ਼ਸੀਅਤ ਸਨ। ਸੰਤਾਂ ਨੇ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖ਼ਸ਼ ਸਿੰਘ ਵਾਂਗ ਸ੍ਰੀ ਦਰਬਾਰ ਸਹਿਬ ਦੀ ਪ੍ਰਕਰਮਾ ਵਿਚ ਸ਼ਹਾਦਤ ਦੇ ਕੇ ਕੌਮੀ ਨਿਆਰੇਪਨ ਨੂੰ ਨਵਾਂ ਹੁਲਾਰਾ ਦਿਤਾ। ਉਨ੍ਹਾਂ ਕਿਹਾ ਕਿ ਜੰਗ ਕਰਨੀ ਸਿੱਖ ਹੋਣ ਲਈ ਜ਼ਰੂੁਰੀ ਹੈ ਅਤੇ ਜੰਗ ਦਾ ਅਨੁਭਵ ਲੈਣਾ ਸਿੱਖ ਲਈ ਰੂਹਾਨੀ ਤੌਰ ’ਤੇ ਜ਼ਿੰਦਾ ਰਹਿਣ ਵਾਸਤੇ ਅਤਿ ਜ਼ਰੂਰੀ ਹੈ। ਇਸ ਦੌਰਾਨ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸੈਮੀਨਾਰ ਕਰਾਉਣ ਦਾ ਅਸਲ ਮਕਸਦ ਸੰਤਾਂ ਦੀ ਉਸ ਵਿਲੱਖਣ ਸਿਆਸੀ ਵਿਚਾਰਧਾਰਾ ਨੂੰ ਉਭਾਰਨਾ ਸੀ ਜਿਸ ਅਧੀਨ ਖ਼ਾਲਸਾ ਪੰਥ ਦੇ ਨਿਆਰੇਪਨ ਅਤੇ ਕੌਮ ਨੂੰ ਆਜ਼ਾਦ ਕਰਾਉਣ ਦੀ ਗੱਲ ਕੀਤੀ ਗਈ। ਕੌਮ ਦੀ ਆਜ਼ਾਦੀ ਤੇ ਪ੍ਰਭੂਸੱਤਾ ਸਰਬੱਤ ਦੇ ਭਲੇ ਨੂੰ ਹੀ ਸਮਰਪਤ ਪਹਿਲਾ ਕਦਮ ਹੈ। ਉਨ੍ਹਾਂ ਉਮੀਦ ਜਤਾਈ ਕਿ ਸੈਮੀਨਾਰ ਰਾਹੀਂ ਸੰਤਾਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਨੂੰ ਉਜਾਗਰ ਕਰਨ ’ਚ ਦਲ ਸਫ਼ਲ ਹੋਇਆ ਹੈ ਅਤੇ ਅੱਗੋਂ ਵੀ ਸੰਤਾਂ ਦੀ ਸ਼ਖ਼ਸੀਅਤ ਬਾਰੇ ਅਜਿਹੇ ਪ੍ਰੋਗਰਾਮ ਜਾਰੀ ਰਹਿਣਗੇ।

No comments:

Post a Comment